Notify: Your account has exceeded our daily quota, please upgrade your account to be able to explore more

Favorite saying

  • "ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨੇ ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ ਕਦੇ ਮੂੰਹ ਬੋਲੜੀ ਭੈਣ ਕੋਈ, ਕਦੇ ਮੂੰਹ ਬੋਲੜੇ ਵੀਰ ਜਿਹੇ ਕਦੇ ਦੋਸਤਾਂ ਦੀ ਦੋਸਤੀ ਚੋਂ, ਆਸ਼ਕ ਤੇ ਮਸ਼ੂਕਾਂ ਬਣਦੇ ਨੇ ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ ਪਰ ਮੁਸਕਲ ਵੇਲੇ ਨਾਲ ਮੇਰੇ, ਸਦਾ ਖੜਕੇ ਹਿੱਕਾਂ ਤਣਦੇ ਨੇ ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ"

Logged in successfully